ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਚਿਹਰੇ ਦੀ ਚਮਕ ਬਰਕਰਾਰ ਰਹੇ। ਇਸ ਲਈ ਕੁਝ ਲੋਕਾਂ ਨੂੰ ਸਲਾਹ ਮਿਲਦੀ ਹੈ ਕਿ ਲੈਮਨ-ਟੀ ਨਾਲ ਚਿਹਰਾ ਧੋਣ ਨਾਲ ਚਿਹਰੇ 'ਤੇ ਚਮਕ ਆ ਜਾਂਦੀ ਹੈ। ਇਹ ਗੱਲ ਅਸਲੀਅਤ 'ਚ ਸਹੀ ਹੈ। ਜਿਥੇ ਲੈਮਨ-ਟੀ ਸਿਹਤ ਨੂੰ ਠੀਕ ਰੱਖਦੀ ਹੈ, ਉਥੇ ਹੀ ਚਿਹਰੇ ਨੂੰ ਵੀ ਖੂਬਸੂਰਤ ਬਣਾ ਦਿੰਦੀ ਹੈ। ਇਸ ਦੇ ਹੇਠ ਲਿਖੇ ਲਾਭ ਹਨ।
1. ਜੇਕਰ ਤੁਹਾਡੇ ਚਿਹਰੇ 'ਤੇ ਬਹੁਤ ਸਾਰੇ ਦਾਣੇ ਹਨ ਤਾਂ ਲੈਮਨ-ਟੀ ਨਾਲ ਹਰ ਰੋਜ਼ ਆਪਣੇ ਚਿਹਰੇ ਨੂੰ ਸਾਫ ਕਰੋ। ਇਸ 'ਚ ਅਜਿਹੇ ਤੱਤ ਹੁੰਦੇ ਹਨ, ਜੋ ਦਾਣੇ ਪੈਦਾ ਕਰਨ ਵਾਲੇ ਕੀਟਾਣੂਆਂ ਨੂੰ ਮਾਰ ਦਿੰਦੇ ਹਨ ਅਤੇ ਚਿਹਰੇ ਨੂੰ ਸਾਫ ਕਰ ਦਿੰਦੇ ਹਨ।
2. ਲੈਮਨ-ਟੀ ਨਾਲ ਆਪਣੇ ਚਿਹਰੇ ਦੀ ਮਸਾਜ ਕਰੋ। ਇਸ ਨਾਲ ਬਲੈਕ ਹੈੱਡ ਨਿਕਲ ਜਾਂਦੇ ਹਨ ਅਤੇ ਚਿਹਰੇ 'ਤੇ ਕੋਈ ਵੀ ਬਲੈਕ ਹੈੱਡਸ ਨਹੀਂ ਰਹਿੰਦੇ।
3. ਕਈ ਲੋਕਾਂ ਦੀ ਚਮੜੀ ਇੰਨੀ ਜ਼ਿਆਦਾ ਆਇਲੀ ਹੁੰਦੀ ਹੈ ਕਿ ਉਨ੍ਹਾਂ ਦੇ ਚਿਹਰੇ 'ਤੇ ਕੋਈ ਵੀ ਚੀਜ਼ ਅਸਰ ਨਹੀਂ ਕਰਦੀ। ਅਜਿਹੇ 'ਚ ਲੈਮਨ-ਟੀ ਕਾਫੀ ਸਹਾਇਕ ਹੁੰਦੀ ਹੈ।
4. ਲੈਮਨ-ਟੀ ਇੱਕ ਨੈਚੁਰਲ ਕਲੀਂਜ਼ਰ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਇਸ ਨਾਲ ਚਿਹਰੇ 'ਤੇ ਹਲਕੇ ਹੱਥਾਂ ਨਾਲ ਸਕਰੱਬ ਕਰਨ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ ਅਤੇ ਚੰਗੀ ਤਰ੍ਹਾਂ ਸਾਫ ਹੋ ਜਾਂਦੀ ਹੈ।
5. ਜੇਕਰ ਤੁਹਾਡੇ ਚਿਹਰੇ 'ਤੇ ਕਾਲੇ ਧੱਬੇ ਹਨ ਤਾਂ ਲੈਮਨ-ਟੀ ਨਾਲ ਰੋਜ਼ਾਨਾ ਮੂੰਹ ਧੋਣ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।
ਜੇਕਰ ਤੁਸੀਂ ਵੀ ਖਾਂਦੇ ਹੋ ਦਰਦ ਨਿਵਾਰਕ ਦਵਾਈਆਂ ਤਾਂ ਹੋ ਜਾਓ ਸਾਵਧਾਨ
NEXT STORY